ਪਰਿਭਾਸ਼ਾ
ਸ਼੍ਰੀ ਗੁਰੂ ਰਾਮ ਦਾਸ ਸਾਹਿਬ ਦਾ ਚਚੇਰਾ ਵਡਾ ਭਾਈ, ਜੋ ਲਹੌਰ ਰਹਿੰਦਾ ਸੀ. ਇਸੇ ਦੇ ਪੁਤ੍ਰ ਦੀ ਸ਼ਾਦੀ ਪੁਰ ਗੁਰੂ ਸਾਹਿਬ ਨੇ ਸ੍ਰੀ ਅਰਜਨ ਜੀ ਨੂੰ ਭੇਜਕੇ ਹੁਕਮ ਦਿੱਤਾ ਸੀ ਕਿ ਬਿਨਾ ਬੁਲਾਏ ਨਾ ਆਉਣਾ ਅਤੇ ਲਹੌਰ ਰਹਿਕੇ ਧਰਮਪ੍ਰਚਾਰ ਕਰਨਾ. ਇਸ ਆਗ੍ਯਾਨੁਸਾਰ ਗੁਰੂ ਸਾਹਿਬ ਦੇ ਸੁਪੁਤ੍ਰ ਲਹੌਰ ਦਿਵਾਨਖਾਨੇ ਨਾਮੇ ਅਸਥਾਨ ਵਿੱਚ ਵਿਰਾਜਕੇ ਕਈ ਮਹੀਨੇ ਪ੍ਰਚਾਰ ਕਰਦੇ ਰਹੇ, ਅਤੇ ਸਤਿਗੁਰੂ ਦੇ ਦਰਸ਼ਨ ਲਈ ਵ੍ਯਾਕੁਲ ਹੋ ਕੇ "ਮੇਰਾ ਮਨੁ ਲੋਚੈ ਗੁਰਦਰਸਨ ਤਾਈ" ਆਦਿ ਪਦ ਲਿਖਕੇ ਚੌਥੇ ਸਤਿਗੁਰੂ ਦੀ ਸੇਵਾ ਵਿੱਚ ਚਿੱਠੀਆਂ ਘੱਲੀਆਂ.
ਸਰੋਤ: ਮਹਾਨਕੋਸ਼