ਸਹੇਲੀ
sahaylee/sahēlī

ਪਰਿਭਾਸ਼ਾ

ਸੰ. स- हेला. ਵਿ- ਨਾਲ ਖੇਡਣ ਵਾਲਾ। ੨. ਅਵਗ੍ਯਾ ਕਰਨ ਵਾਲਾ, ਵਾਲੀ. "ਸਖੀ ਸਹੇਲੀ ਨਨਦ ਗਹੇਲੀ." (ਆਸਾ ਕਬੀਰ) ਸਖੀ ਹੇਲਾ (ਆਵਗ੍ਯਾ) ਕਰਨ ਵਾਲੀ ਹੈ। ੩. ਹੇਲਾ ਸਹਿਤ. ਹੇਲਾ ਦਾ ਅਰਥ ਹੈ ਸ੍ਰਿੰਗਾਰ ਭਾਵ ਤੋਂ ਉਪਜੀ ਚੇਸ੍ਟਾ. ਸੰ. सहेल ਖਿਲਾਰੀ। ੪. ਸੰਗ੍ਯਾ- ਮਿਤ੍ਰ. ਸਖਾ. "ਸੁਨਹੁ ਸਹੇਰੀ ਮਿਲਨ ਬਾਤ ਕਹਉ।" (ਬਿਲਾ ਮਃ ੫) "ਸਗਲ ਸਹੇਲੀ ਅਪਨੇ ਰਸਿ ਮਾਤੀ." (ਗਉ ਮਃ ੫) ਇਸ ਥਾਂ ਸਹੇਲੀ ਤੋਂ ਭਾਵ ਇੰਦ੍ਰੀਆਂ ਹੈ. "ਮੇਰੀ ਸਖੀ ਸਹੇਲੜੀਹੋ! ਪ੍ਰਭੁ ਕੈ ਚਰਣਿ ਲਗਹ." (ਬਿਹਾ ਛੰਤ ਮਃ ੫)
ਸਰੋਤ: ਮਹਾਨਕੋਸ਼