ਪਰਿਭਾਸ਼ਾ
ਸਹੇੜਨਾ ਦਾ ਭੂਤ. ਦੇਖੋ, ਸਹੇੜਨਾ। ੨. ਸੰਗ੍ਯਾ- ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸਰਹਿੰਦ ਤੋਂ ੧੧. ਮੀਲ ਤੇ ਈਸ਼ਾਨ ਕੌਣ ਹੈ. ਇਸ ਪਿੰਡ ਤੋਂ ਪੱਛਮ ਵੱਲ ਤਕਰੀਬਨ ਇੱਕ ਫਰਲਾਂਗ ਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇਹ ਗੰਗੂ ਬ੍ਰਾਹਮਣ ਦਾ ਪਿੰਡ ਸੀ. ਮਾਤਾ ਗੂਜਰੀ ਜੀ ਨੂੰ ਦੋਹਾਂ ਸਾਹਿਬਜ਼ਾਦਿਆਂ ਸਮੇਤ, ਇਹ ਕ੍ਰਿਤਘਨ ਇੱਥੇ ਹੀ ਨਾਲ ਲੈ ਆਇਆ ਸੀ ਅਤੇ ਮੋਰੰਡੇ ਦੇ ਹਾਕਮ ਨੂੰ ਖਬਰ ਦੇ ਕੇ ਤੇਹਾਂ ਨੂੰ ਫੜਾ ਦਿੱਤਾ ਸੀ. ਗੁਰੁਦ੍ਵਾਰੇ ਦੀ ਇਮਾਰਤ ਨਹੀਂ ਬਣੀ, ਕੇਵਲ ਮੰਜੀ ਸਾਹਿਬ ਹੈ. ਇਤਿਹਾਸਕਾਰਾਂ ਨੇ ਇਸੇ ਦਾ ਨਾਉਂ ਖੇੜੀ ਲਿਖਿਆ ਹੈ. ਖੇੜੀ ਬੰਦਾ ਬਹਾਦੁਰ ਨੇ ਥੇਹ ਕਰ ਦਿੱਤੀ ਸੀ, ਮੁੜਕੇ ਜੋ ਨਵੀਂ ਬਸਤੀ ਆਬਾਦ ਹੋਈ ਉਸ ਦਾ ਨਾਉਂ ਸਹੇੜੀ ਹੋਇਆ. ਦੇਖੋ, ਖੇੜੀ ਅਤੇ ਗੰਗੂ.
ਸਰੋਤ: ਮਹਾਨਕੋਸ਼