ਸਾਇਰ ਕੀ ਪੁਤ੍ਰੀ
saair kee putree/sāir kī putrī

ਪਰਿਭਾਸ਼ਾ

ਸੰਗ੍ਯਾ- ਸਮੁੰਦਰ ਦੀ ਬੇਟੀ, ਲੱਛਮੀ. ਪੁਰਾਣਕਥਾ ਹੈ ਕਿ ਸਮੁੰਦਰ ਰਿੜਕਣ ਸਮੇਂ ਇਹ ਰਤਨਾਂ ਵਿੱਚ ਨਿਕਲੀ ਸੀ। ੨. ਭਾਵ- ਮਾਇਆ. "ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ." (ਗਉ ਅਃ ਮਃ ੩) ਬੇਦਾਰ (ਗ੍ਯਾਨੀ) ਨੇ ਮਾਇਆ ਤ੍ਯਾਗ ਦਿੱਤੀ ਹੈ. "ਸਾਇਰ ਕੀ ਪੁਤ੍ਰੀ ਪਰਹਰਿਤਿਆਗੀ ਚਰਨ ਤਲੈ ਵੀਚਾਰੇ." (ਆਸਾ ਛੰਤ ਮਃ ੧) ਮਾਇਆ ਪਰਹਰਿ (ਨਿਰਾਦਰ ਕਰਕੇ) ਤਿਆਗੀ ਹੈ ਅਤੇ ਉਸ ਨੂੰ ਆਪਣੇ ਪੈਰਾਂ ਹੇਠ ਖਿਆਲ ਕੀਤਾ ਹੈ. ਭਾਵ- ਦਾਸੀ ਸਮਝੀ ਹੈ.
ਸਰੋਤ: ਮਹਾਨਕੋਸ਼