ਸਾਕੰਭਰੀ
saakanbharee/sākanbharī

ਪਰਿਭਾਸ਼ਾ

ਸੰ. शाकम्भरी ਸੰਗ੍ਯਾ- ਸਾਗ ਨਾਲ ਪਾਲਨ ਵਾਲੀ ਦੁਰਗਾ. ਮਾਰਕੰਡੇਯ ਪੁਰਾਣ ਵਿੱਚ ਕਥਾ ਹੈ ਕਿ ਇੱਕ ਵਾਰ ਵਡਾ ਕਾਲ ਪਿਆ, ਸਾਰਾ ਸੰਸਾਰ ਭੁੱਖਾ ਮਰਨ ਲੱਗਾ, ਤਦ ਦੇਵੀ ਨੇ ਸਾਗ ਦਾ ਰੂਪ ਧਾਰਕੇ ਪ੍ਰਿਥਿਵੀ ਢਕ ਲਈ ਅਰ ਸਭ ਭੁੱਖਿਆਂ ਨੂੰ ਮਰਨੋਂ ਬਚਾਇਆ.
ਸਰੋਤ: ਮਹਾਨਕੋਸ਼