ਪਰਿਭਾਸ਼ਾ
ਸਮਾਨ. ਤੁੱਲ. ਮਾਨਿੰਦ. "ਮੁਰਗਾਈ ਨੈ ਸਾਣੈ." (ਸਿਧਗੋਸਟਿ) ੨. ਸੰ. ਸ਼ਾਣ. ਸੰਗ੍ਯਾ- ਸਿਕਲੀਗਰ ਦਾ ਚਕ੍ਰ, ਜਿਸ ਨੂੰ ਘੁਮਾਕੇ ਸ਼ਸਤ੍ਰ ਦੀ ਧਾਰ ਤਿੱਖੀ ਕਰੀਦੀ ਹੈ. ਇਹ ਬਾਲੂ ਰੇਤਾ ਅਤੇ ਲਾਖ ਰਾਲ ਆਦਿਕ ਵਸਤੂਆਂ ਦੇ ਮੇਲ ਤੋ, ਬਣਾਇਆ ਜਾਂਦਾ ਹੈ. "ਸਬਦੇ ਸਾਣ ਰਖਾਈ ਲਾਇ. (ਵਾਰ ਰਾਮ ੧. ਮਃ ੧) ੩. ਚਾਰ ਮਾਸੇ ਤੋਲ। ੪. ਵਿ- ਸ਼ਣ ਦਾ ਬਣਾਇਆ ਹੋਇਆ. ਸਣੀ ਦਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : سان
ਅੰਗਰੇਜ਼ੀ ਵਿੱਚ ਅਰਥ
hone, grindstone, whetstone
ਸਰੋਤ: ਪੰਜਾਬੀ ਸ਼ਬਦਕੋਸ਼
SÁṈ
ਅੰਗਰੇਜ਼ੀ ਵਿੱਚ ਅਰਥ2
s. f, grindstone; c. w. cháṛhṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ