ਸਾਲੋ ਭਾਈ
saalo bhaaee/sālo bhāī

ਪਰਿਭਾਸ਼ਾ

ਸ੍ਰੀ ਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ, ਜਿਸ ਨੇ ਪੰਜਵੇਂ ਸਤਿਗੁਰੂ ਦੇ ਸਮੇਂ ਅਮ੍ਰਿਤਸਰ ਜੀ ਦੇ ਰਚਣ ਲਈ ਵਡੀ ਘਾਲ ਘਾਲੀ. ਇਹ ਅਮ੍ਰਿਤਸਰ ਜੀ ਦਾ ਕੋਤਵਾਲ ਸੀ. ਇਸ ਦੀ ਧਰਮਸ਼ਾਲਾ ਰਾਮਦਾਸ ਪੁਰ ਵਿੱਚ ਬਹੁਤ ਪ੍ਰਸਿੱਧ ਹੈ. ਭਾਈ ਸਾਲੋ ਦਾ ਦੇਹਾਂਤ ਸੰਮਤ ੧੬੮੫ ਵਿੱਚ ਹੋਇਆ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਸਸਕਾਰ ਕੀਤਾ. ਇਸ ਮਹਾਤਮਾ ਦੀ ਸਮਾਧਿ ਧਰਮਸ਼ਾਲਾ ਪਾਸ ਹੈ.
ਸਰੋਤ: ਮਹਾਨਕੋਸ਼