ਪਰਿਭਾਸ਼ਾ
ਕਿਤਨਿਆਂ ਨੇ ਆਸਾਮ ਲਈ ਇਹ ਸ਼ਬਦ ਵਰਤਿਆ ਹੈ. ਦੇਖੋ, ਆਸਾਮ। ੨. ਸੰ. ਸ਼੍ਯਾਮ. ਵਿ- ਕਾਲਾ। ੩. ਸੰਗ੍ਯਾ- ਸ਼੍ਯਾਮ ਮੁਰਤੀ ਕ੍ਰਿਸਨ. "ਗੋਕੁਲ ਮਧੇ ਸਿਆਮ ਗੋ." (ਟੋਡੀ ਨਾਮਦੇਵ) ਦਖੋ, ਸ੍ਯਾਮ। ੪. ਸੰ. ਸ਼੍ਯਾਮਾ. ਲੱਛਮੀ. "ਸਿਆਮ ਪਲੋਟੈ ਪਾਇ ਜਿਹ." (ਕ੍ਰਿਸਨਾਵ) ੫. ਫ਼ਾ. [شام] ਸਾਯੰਕਾਲ. ਸੰਝ. ਦੇਖੋ, ਸਾਮ. ੬. ਅ਼. ਸ਼ਾਮ ਦੇਸ਼. Syria. ਦੇਖੋ, ਸ਼ਾਮ.; ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।
ਸਰੋਤ: ਮਹਾਨਕੋਸ਼
SIÁM
ਅੰਗਰੇਜ਼ੀ ਵਿੱਚ ਅਰਥ2
s. m, shna so named on account of his dark colour; the name of a country near Burmah; evening (properly Shám); c. w. paiṉí;—siám múrat, s. m. A name of Krishna.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ