ਸਿਖਾ
sikhaa/sikhā

ਪਰਿਭਾਸ਼ਾ

ਸੰ. ਸ਼ਿਖਾ. ਸੰਗ੍ਯਾ- ਚੋਟੀ. ਬੋਦੀ. ੨. ਪਹਾੜ ਦਾ ਟਿੱਲਾ। ੩. ਅੱਗ ਦੀ ਲਾਟ। ੪. ਸਿਕ੍ਸ਼ਾ. ਉਪਦੇਸ਼. "ਸਿਖਾ ਕੰਨਿ ਚੜਾਈਆ." (ਵਾਰ ਆਸਾ) ੪. ਸਿੱਖ ਦਾ ਬਹੁ ਵਚਨ. ਸਿੱਖ ਲੋਕ. "ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ." (ਤੁਖਾ ਛੰਤ ਮਃ ੪)
ਸਰੋਤ: ਮਹਾਨਕੋਸ਼