ਸੁਖਨਿਧਾਨ
sukhanithhaana/sukhanidhhāna

ਪਰਿਭਾਸ਼ਾ

ਵਿ- ਸੁਖ ਦਾ ਖਜਾਨਾ. "ਸੁਖਨਿਧਾਨ ਹਰਿ ਅਲਖ ਸੁਆਮੀ." (ਗਉ ਮਃ ੫) "ਸੁਖਨਿਧਾਨ ਪ੍ਰਭੁ ਏਕ ਹੈ." (ਗਉ ਵਾਰ ੨, ਮਃ ੫) ੨. ਸੰਗ੍ਯਾ- ਨਿਹੰਗ ਸਿੰਘ ਭੰਗ ਨੂੰ ਭੀ ਸੁਖਨਿਧਾਨ ਸਦਦੇ ਹਨ। ੩. ਗੋਪਾਲਦਾਸ ਕਬੀਰਪੰਥੀ ਦਾ ਰਚਿਆ ਗ੍ਰੰਥ, ਜੋ ਕਬੀਰ ਜੀ ਦੀ ਸੰਪ੍ਰਦਾਯ ਦੇ ਸਾਧੂਆਂ ਵਿੱਚ ਪ੍ਰੇਮ ਨਾਲ ਪੜ੍ਹਿਆ ਜਾਂਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سُکھنِدھان

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਸੁਖਦਾਇਕ , literally treasure of comfort or happiness; informal., noun, masculine same as ਸੁੱਖਾ , canabis
ਸਰੋਤ: ਪੰਜਾਬੀ ਸ਼ਬਦਕੋਸ਼