ਪਰਿਭਾਸ਼ਾ
ਸੰ. ਸੰ- ਗਤ. ਸੰਗ੍ਯਾ- ਸਭਾ. ਮਜਲਿਸ. "ਸੰਗਤ ਸਹਿਤ ਸੁਨੈ ਮੁਦ ਧਰੈਂ" (ਗੁਪ੍ਰਸੂ) ੨. ਸੰਬੰਧ. ਰਿਸ਼ਤਾ. ਨਾਤਾ। ੩. ਗੁਰੁਸਿੱਖਾਂ ਦੇ ਜਮਾ ਹੋਣ ਦੀ ਥਾਂ। ੪. ਮਾਲਵੇ ਵਿੱਚ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ, ਬਰਨਾਲਾ, ਤਸੀਲ ਅਤੇ ਥਾਣੇ ਭਟਿੰਡੇ ਵਿੱਚ ਹੈ. ਬੀਕਾਨੇਰ ਵਾਲੀ ਛੋਟੀ ਰੇਲਵੇ ਲਾਈਨ ਤੇ. ਸੰਗਤ ਭਟਿੰਡੇ ਤੋਂ ਪਹਿਲਾ ਸਟੇਸ਼ਨ ਹੈ.
ਸਰੋਤ: ਮਹਾਨਕੋਸ਼
SAṆGGAT
ਅੰਗਰੇਜ਼ੀ ਵਿੱਚ ਅਰਥ2
s. f, Collection, company, association, intercourse, assembly, meeting, place of meeting, union; cohabitation as of married people.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ