ਸੰਨ੍ਹੀ
sannhee/sannhī

ਪਰਿਭਾਸ਼ਾ

ਸੰਗ੍ਯਾ- ਸੰਧਿ. ਪਾੜ. ਨਕਬ. "ਜਮ ਦਰ ਬਧੇ ਮਾਰੀਅਹਿ ਜਿਉ ਸੰਨ੍ਹੀ ਉਪਰਿ ਚੋਰ." (ਵਾਰ ਸਾਰ ਮਃ ੩) ੨. ਲੁਹਾਰ ਦੀ ਚਿਮਟੀ, ਜਿਸ ਨਾਲ ਗਰਮ ਧਾਤੁ ਨੂੰ ਉਠਾਉਂਦਾ ਹੈ. "ਮਨ ਜਲਿਆ ਸੰਨ੍ਹੀ ਚਿੰਤ ਭਈ." (ਮਾਰੂ ਮਃ ੧) ੩. ਸ਼ਰੀਰ ਦੇ ਜੋੜਾਂ ਦੀ ਥਾਂ। ੪. ਦਾਣੇ ਆਟਾ ਅਤੇ ਤੂੜੀ ਆਦਿ ਮਿਲਾਕੇ ਪਸ਼ੂਆਂ ਲਈ ਬਣਾਈ ਗਿਜਾ. ਸੰ. सान्नी ਗੁਤਾਵਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سنّھی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

tongs, pincers; dialectical usage same as ਗੁਤਾਵਾ
ਸਰੋਤ: ਪੰਜਾਬੀ ਸ਼ਬਦਕੋਸ਼