ਪਰਿਭਾਸ਼ਾ
ਇਸ ਦਾ ਨਾਉਂ ਹੁਣ ਸਮੀਰ ਪ੍ਰਸਿੱਧ ਹੈ. ਇਹ ਭਟਿੰਡੇ ਤੋਂ ਪੰਜ ਕੋਹ ਦੀ ਵਿੱਥ ਤੇ ਹੈ. ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਕਲਗੀਧਰ ਜੀ ਭਟਿੰਡੇ ਤੋਂ ਚਲਕੇ ਇੱਥੇ ਵਿਰਾਜੇ ਹਨ. "ਉਲਁਘ ਪੰਥ ਕੇਤਕ ਜਬ ਆਏ, ਡੇਰਾ ਸੰਮੀ ਗ੍ਰਾਮ ਸੁਪਾਏ." (ਗੁਪ੍ਰਸੂ) ਇਸ ਥਾਂ ਹੁਣ ਗੁਰੁਦ੍ਵਾਰਾ ਹੈ. ਸੰਮੀ ਤੋਂ ਚਲਕੇ ਦਸ਼ਮੇਸ਼ ਜੀ ਦਮਦਮੇ ਪਧਾਰੇ ਹਨ.
ਸਰੋਤ: ਮਹਾਨਕੋਸ਼