ਸੱਤਾ
sataa/satā

ਪਰਿਭਾਸ਼ਾ

ਸੰ. सत्ता ਸੰਗ੍ਯਾ- ਹੋਂਦ. ਹਸ੍ਤੀ. ਹੋਣ ਦਾ ਭਾਵ। ੨. ਵਿਦ੍ਯਮਾਨਤਾ. ਮੌਜੂਦਗੀ। ੩. ਸ਼ਕਤਿ. ਸਾਮਰਥ੍ਯ। ੪. ਬਲਵੰਡ ਦਾ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ. "ਦਾਨੁ ਜਿ ਸਤਿਗੁਰੁ ਭਾਵਸੀ ਸੋ ਸਤੇ ਦਾਣੁ." (ਵਾਰ ਰਾਮ ੩)#ਇੱਕ ਵੇਰ ਇਨ੍ਹਾਂ ਦੋਹਾਂ ਭਾਈਆਂ ਨੂੰ ਲਾਲਚ ਅਤੇ ਅਭਿਮਾਨ ਨੇ ਅਜਿਹਾ ਗ੍ਰਸਿਆ ਕਿ ਗੁਰੁਦਰਬਾਰ ਵਿੱਚ ਕੀਰਤਨ ਕਰਨਾ ਛੱਡ ਦਿੱਤਾ. ਜਦ ਸਿੱਖਾਂ ਦੇ ਬੁਲਾਏ ਇਹ ਨਾ ਆਏ ਤਦ ਕ੍ਰਿਪਾਲੁ ਸਤਿਗੁਰੂ ਜੀ ਆਪ ਬੁਲਾਉਣ ਗਏ. ਇਸ ਪੁਰ ਉਨ੍ਹਾਂ ਨੇ ਕੇਵਲ ਪੰਜਵੇਂ ਗੁਰੂ ਜੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਦੀ ਭੀ ਨਿੰਦਾ ਕੀਤੀ, ਜਿਸ ਕਰਕੇ ਇਹ ਦਰਬਾਰੋਂ ਖਾਰਿਜ ਕੀਤੇ ਗਏ ਅਤੇ ਦੋਹਾਂ ਦੇ ਸ਼ਰੀਰ ਕੁਸ੍ਠੀ ਹੋ ਗਏ. ਅੰਤ ਨੂੰ ਪਰਉਪਕਾਰੀ ਭਾਈ ਲੱਧੇ ਨੇ ਇਨ੍ਹਾਂ ਨੂੰ ਬਖਸ਼ਵਾਇਆ. ਦੇਖੋ, ਲੱਧਾ ਭਾਈ.#ਇਨ੍ਹਾਂ ਦੀ ਰਚੀ ਹੋਈ ਰਾਮਕਲੀ ਦੀ ਤੀਜੀ ਵਾਰ ਹੈ. "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ."
ਸਰੋਤ: ਮਹਾਨਕੋਸ਼

ਸ਼ਾਹਮੁਖੀ : ستّا

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

power, authority
ਸਰੋਤ: ਪੰਜਾਬੀ ਸ਼ਬਦਕੋਸ਼