ਪਰਿਭਾਸ਼ਾ
ਵਿ- ਜਿੱਦੀ. ਹਠ ਵਾਲਾ. ਹਠੀ ਦੋ ਪ੍ਰਕਾਰ ਦੇ ਹਨ. ਇੱਕ ਅੰਧ ਵਿਸ਼੍ਵਾਸੀ, ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ੍ਹ ਕੀਤੀ ਗੱਲ ਨੂੰ ਨਾ ਤਿਆਗੇ. ਇਹ ਨਿੰਦਿਤ ਹਠੀ ਹੈ.#ਜਾਰ ਕੋ ਵਿਚਾਰ ਕਹਾਂ ਗਣਿਕਾ ਕੋ ਲਾਜ ਕਹਾਂ#ਗਦਹਾ ਕੋ ਮਾਨ ਕਹਾਂ ਆਂਧਰੇ ਕੋ ਆਰਸੀ,#ਨਿਗੁਣ ਕੋ ਗੁਣ ਕਹਾਂ ਦਾਨ ਕਹਾਂ ਦਾਰਿਦੀ ਕੋ#ਸੇਵਾ ਕਹਾਂ ਸੂਮ ਕੀ ਇਰੰਡ ਛਾਹ ਡਾਰਸੀ,#ਮਦ੍ਯਪ ਕੀ ਸ਼ੁਚਿ ਕਹਾਂ ਸਾਚ ਕਹਾਂ ਲੰਪਟੀ ਕੋ#ਨੀਚ ਕੋ ਬਚਨ ਕਹਾਂ ਸ੍ਯਾਰ ਕੀ ਪੁਕਾਰ ਸੀ,#"ਟੋਡਰ" ਸੁ ਕਵਿ ਏਸੇ ਹਠੀ ਕੋ ਨ ਭਾਵੈ ਸੀਖ#ਭਾਵੇਂ ਕਹੋ ਸੂਧੀ ਬਾਤ ਭਾਵੇਂ ਕਹੋ ਪਾਰਸੀ.#ਦੂਜਾ ਉੱਤਮ ਹਠੀ ਉਹ ਹੈ ਜੋ ਸਤ੍ਯ ਵਿਚਾਰ ਨੂੰ ਕਿਸੇ ਲਾਲਚ ਅਥਵਾ ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਿਕ ਕਮਜੋਰੀ ਨਹੀਂ ਦਿਖਾਉਂਦਾ. ਅਜਿਹੇ ਹਠੀਏ ਦਾ ਹੀ ਨਾਉਂ ਅਰਦਾਸ ਵਿੱਚ ਸਿੱਖ ਸਿਮਰਦੇ ਹਨ. ਇਸ ਪਵਿਤ੍ਰ ਹਠ ਦਾ ਉਦਾਹਰਣ ਹੈ. "ਸੀਸ ਦੀਆ ਪਰ ਸਿਰਰ ਨ ਦੀਨਾ। ਰੰਚ ਸਮਾਨ ਦੇਹ ਕਰ ਚੀਨਾ." (ਵਿਚਿਤ੍ਰ)
ਸਰੋਤ: ਮਹਾਨਕੋਸ਼