ਪਰਿਭਾਸ਼ਾ
ਸੰਗ੍ਯਾ- ਭੁਜਾ, ਬਾਂਹ, ਜੋ ਹੱਥ ਨੂੰ ਧਾਰਨ ਕਰਦੀ ਹੈ. "ਹਥੀ ਦਿਤੀ ਪ੍ਰਭੁ ਦੇਵਨਹਾਰੈ." (ਮਾਝ ਮਃ ੫) ੨. ਪਾਣੀ ਰੱਖਣ ਦੀ ਚੰਮ ਦੀ ਥੈਲੀ. "ਹਥੀ ਕੱਢ ਨ ਦਿੱਤੋ ਪਾਣੀ." (ਭਾਗੁ) ੩. ਵਾਲਾਂ ਅਥਵਾ ਕਪੜੇ ਦੀ ਥੈਲੀ, ਜੋ ਦਸਤਾਨੇ ਦੀ ਤਰਾਂ ਹੱਥ ਤੇ ਪਹਿਰਕੇ ਮਾਲਿਸ਼ ਕਰੀਦੀ ਹੈ. ੪. ਹਥਕੜੀ. ਹਸ੍ਤਬੰਧਨ. "ਹਥੀ ਪਉਦੀ ਕਾਹੇ ਰੋਵੈ?" (ਮਾਰੂ ਮਃ ੧) ਜਦ ਯਮਾਂ ਦੀ ਹਥਕੜੀ ਪੈਂਦੀ ਹੈ, ਤਦ ਕਿਉਂ ਰੋਂਦਾ ਹੈਂ? ੫. ਸਿੰਧੀ ਅਤੇ ਪੋਠੋ. ਸਹਾਇਤਾ. ਇਮਦਾਦ। ੬. ਦਸਤਾ. Handle. ਜਿਵੇਂ- ਚੱਕੀ ਦੀ ਹਥੀ.
ਸਰੋਤ: ਮਹਾਨਕੋਸ਼