ਪਰਿਭਾਸ਼ਾ
ਰਿਆਸਤ ਕਪੂਰਥਲਾ, ਤਸੀਲ ਫਗਵਾੜੇ ਦਾ ਇੱਕ ਨਗਰ. ਇੱਥੋਂ ਚੜਦੇ ਵੱਲ ਤਕਰੀਬਨ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਗੁਰੂ ਜੀ ਨੇ ਕਰਤਾਰਪੁਰੋਂ ਕੀਰਤਪੁਰ ਜਾਂਦੇ ਹੋਏ ਇੱਥੇ ਚਰਣ ਪਾਏ ਹਨ. ਕਈ ਆਖਦੇ ਹਨ ਕਿ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਭੀ ਇੱਥੇ ਪਧਾਰੇ ਹਨ।#ਗੁਰੁਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ ਪਾਸ ਰਹਾਇਸ਼ੀ ਮਕਾਨ ਭੀ ਹਨ. ਸੱਤ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਮੁਆਫ ਹੈ. ਪੁਜਾਰੀ ਉਦਾਸੀ ਸਾਧੁ ਹੈ. ਰੇਲਵੇ ਸਟੇਸ਼ਨ ਫਗਵਾੜੇ ਤੋਂ ਇੱਕ ਮੀਲ ਲਹਿੰਦੇ ਵੱਲ ਹੈ. ਵੈਸਾਖੀ ਤੇ ਮੇਲਾ ਲਗਦਾ ਹੈ.
ਸਰੋਤ: ਮਹਾਨਕੋਸ਼