ਪਰਿਭਾਸ਼ਾ
ਅ਼. [حدیث] ਹ਼ਦੀਸ. ਸੰਗ੍ਯਾ- ਬਾਤ. ਗੱਲ। ੨. ਪੈਗ਼ੰਬਰ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਤ। ੩. ਉਹ ਪੁਸਤਕ ਜਿਸ ਵਿੱਚ ਹਜਰਤ ਮੁਹ਼ੰਮਦ ਦੇ ਕਥਨ ਅਥਵਾ ਆਚਰਣ ਸੰਬੰਧੀ ਧਰਮ ਵ੍ਯਵਸਥਾ ਹੋਵੇ. "ਨਾਪਾਕ ਪਾਕ ਕਰਿ ਹਦੂਰਿ ਹਦੀਸਾ." (ਮਾਰੂ ਸੋਲਹੇ ਮਃ ੫) ਅਪਵਿਤ੍ਰ ਮਨ ਨੂੰ ਪਵਿਤ੍ਰ ਕਰਨਾ, ਵਾਹਗੁਰੂ ਦੇ ਹਜੂਰ ਦੀ ਹਦੀਸ ਬਣਾ.
ਸਰੋਤ: ਮਹਾਨਕੋਸ਼