ਹਮ
hama/hama

ਪਰਿਭਾਸ਼ਾ

ਸਰਵ- ਅਸੀਂ. "ਹਮ ਮੈਲੇ ਤੁਮ ਊਜਲ ਕਰਤੇ." (ਸੋਰ ਮਃ ੫) ੨. ਸੰਗ੍ਯਾ- ਅਹੰਤਾ. ਅਭਿਮਾਨ. "ਹਮ ਕਾਲਖ ਧੋਵੈ." (ਸਵੈਯੇ ਮਃ ੨. ਕੇ) ੩. ਸਰਵ- ਅਹੰ. ਮੈ. "ਅਵਰਿ ਪੰਚ ਹਮ ਏਕ ਜਨਾ." (ਗਉ ਮਃ ੧) ੪. ਫ਼ਾ. [ہمہ] ਹਮਹ. ਵਿ- ਤਮਾਮ. ਸਭ. "ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ." (ਵਾਰ ਮਾਝ ਮਃ ੧) ਸੰਸਾਰ ਦੇ ਹਮਹ (ਸਭ) ਪੀਰ, ਮਸ਼ਾਯਖ਼ ਅਤੇ ਰਾਜੇ ਜ਼ਮੀਨ ਹੇਠ ਦੱਬੇ ਗਏ। ੫. ਫ਼ਾ. [ہم] ਪ੍ਰਤ੍ਯ- ਭੀ. ਸਾਥ. ਸਮਾਨ ਆਦਿ, ਜੈਸੇ- ਹਮਸਰ. ਹਮ ਦਰਦ, ਹਮ ਮਕਤਬ, ਹਮਸ਼ੀਰਾ, ਹਮਨਾਮ, ਹਮਰਾਹ ਆਦਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ہم

ਸ਼ਬਦ ਸ਼੍ਰੇਣੀ : pronoun

ਅੰਗਰੇਜ਼ੀ ਵਿੱਚ ਅਰਥ

we
ਸਰੋਤ: ਪੰਜਾਬੀ ਸ਼ਬਦਕੋਸ਼