ਹਯਾਤ ਖ਼ਾਂ
hayaat khaan/hēāt khān

ਪਰਿਭਾਸ਼ਾ

ਸਵਾ ਸੌ ਸਵਾਰ ਦਾ ਸਰਦਾਰ, ਜਿਸ ਨੂੰ ਬੁੱਧੂ ਸ਼ਾਹ ਨੇ ਦਸ਼ਮੇਸ਼ ਜੀ ਪਾਸ ਪਾਂਵਟੇ ਦੇ ਮਕਾਮ ਪੁਰ ਨੌਕਰ ਰਖਵਾਇਆ ਸੀ. ਇਹ ਨਮਕਹਰਾਮ ਹੋਕੇ ਪਹਾੜੀ ਰਾਜਿਆਂ ਨਾਲ ਜਾ ਮਿਲਿਆ. ਭੰਗਾਣੀ ਦੇ ਜੰਗ ਵਿੱਚ ਬਾਬਾ ਕ੍ਰਿਪਾਲ ਦਾਸ ਮਹੰਤ ਨੇ ਇਸ ਨੂੰ ਕੁਤਕੇ ਨਾਲ ਮਾਰਿਆ. ਦੇਖੋ, ਕ੍ਰਿਪਾਲ ਦਾਸ.
ਸਰੋਤ: ਮਹਾਨਕੋਸ਼