ਪਰਿਭਾਸ਼ਾ
ਵਿ- ਹਰਾ. ਹਰਿਤ. "ਜੈਸ ਬਨ ਹਰ ਪਾਤ." (ਸਾਰ ਕਬੀਰ) "ਬਨ ਹਰ ਪਾਤ ਰੇ." (ਧਨਾ ਮਃ ੫) ੨. ਸੰ. ਸੰਗ੍ਯਾ- ਰੁਦ੍ਰ. ਸ਼ਿਵ. "ਕਮਲਾਸਨ ਧ੍ਯਾਵਤ ਜਾਹਿ ਭਜੇ ਹਰ." (ਗੁਪ੍ਰਸੂ) ੩. ਅਗਨਿ। ੪. ਕਾਲ। ੫. ਲੈ ਜਾਣਾ. ਹਰਣ. "ਮੇਰੀ ਹਰਹੁ. ਬਿਪਤਿ." (ਗਉ ਰਵਿਦਾਸ) ੬. ਫ਼ਾ. [ہر] ਵ੍ਯ- ਕੁੱਲ. ਪ੍ਰਤਿ. ਹਰ ਇੱਕ. "ਹਰਦਿਨੁ ਹਰਿ ਸਿਮਰਨੁ ਮੇਰੇ ਭਾਈ." (ਗਉ ਮਃ ੫) "ਬੰਦੇ ਖੋਜੁ ਦਿਲ ਹਰਰੋਜ." (ਤਿਲੰ ਕਬੀਰ) ੭. ਹਲ ਦੀ ਥਾਂ ਭੀ ਹਰ ਸ਼ਬਦ ਦੇਖੀਦਾ ਹੈ. "ਹਰ ਬਾਹਤ ਇਕ ਪੁਰਖ ਨਿਹਾਰਾ." (ਦੱਤਾਵ) ੮. ਗੁਰੁਬਾਣੀ ਵਿੱਚ ਹਰਿ ਦੀ ਥਾਂ ਭੀ ਹਰ ਸ਼ਬਦ ਅਨੇਕ ਥਾਂ ਆਇਆ ਹੈ, ਜੋ ਕਰਤਾਰ ਬੋਧਕ ਹੈ। ੯. ਇੱਕ ਰਾਜਪੂਤ ਜਾਤਿ, ਜੋ ਬਹੁਤ ਕਰਕੇ ਬੂੰਦੀ ਦੇ ਇਲਾਕੇ ਪਾਈ ਜਾਂਦੀ ਹੈ. ਇਸ ਤੋਂ "ਹਰਾਵਲੀ" ਸ਼ਬਦ ਬਣਿਆ ਹੈ. ਦੇਖੋ, ਹਰਾਵਲੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ہر
ਅੰਗਰੇਜ਼ੀ ਵਿੱਚ ਅਰਥ
( maths ) denominator, divisor; see ਹਰੀ , God, usually ਹਰਿ
ਸਰੋਤ: ਪੰਜਾਬੀ ਸ਼ਬਦਕੋਸ਼