ਪਰਿਭਾਸ਼ਾ
ਦੇਖੋ, ਹਰਣ. "ਹਰਨ ਭਰਨ ਜਾਂ ਕਾ ਨੇਤ੍ਰ ਫੋਰ." (ਸੁਖਮਨੀ) ਖੋਹ ਲੈਣਾ ਅਤੇ ਦੇ ਦੇਣਾ ਜਿਸ ਦੇ ਅੱਖ ਦੇ ਇਸ਼ਾਰੇ ਨਾਲ ਹੁੰਦਾ ਹੈ। ੨. ਨਾਸ਼ ਕਰਨਾ. ਮਿਟਾਉਣਾ. ਪਾਤਕ ਹਰਨ. "(ਗੁਪ੍ਰਸੂ) ੩. ਹਰਿਣ. ਮ੍ਰਿਗ. "ਲੋਚਨ ਹਰਨਵਾਰੀ ਦੋਸਨ ਹਰਨਵਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰਾਂ ਵਾਲੀ ਦੋਸਾਂ ਦੇ ਨਾਸ਼ ਕਰਨ ਵਾਲੀ। ੪. ਹਿਰਣ੍ਯ. ਸੁਵਰਣ. ਸੋਨਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : ہرن
ਅੰਗਰੇਜ਼ੀ ਵਿੱਚ ਅਰਥ
deer, buck, antelope; abduction, elopement
ਸਰੋਤ: ਪੰਜਾਬੀ ਸ਼ਬਦਕੋਸ਼