ਪਰਿਭਾਸ਼ਾ
ਸੰ. ਹਰ੍ਸ. ਸੰਗ੍ਯਾ- ਆਨੰਦ। ੨. ਸੁਖ. ਦੇਖੋ, ਹ੍ਰਿਸ੍ ਧਾ। ੩. ਪ੍ਰਭਾਕਰ ਵਰਧਨ ਦਾ ਪੁਤ੍ਰ ਥਾਨੇਸਰ ਦਾ ਰਾਜਾ ਹਰ੍ਸ, ਜਿਸ ਦਾ ਪੂਰਾ ਨਾਉਂ ਹਰ੍ਸਵਰਧਨ ਹੈ. ਇਹ ਸੋਲਾਂ ਵਰ੍ਹੇ ਦੀ ਉਮਰ ਵਿੱਚ ਸਨ ੬੦੬ ਵਿੱਚ ਗੱਦੀ ਤੇ ਬੈਠਾ ਅਤੇ ਭਾਰਤ ਦਾ ਮਹਾਰਾਜਾ ਹੋਇਆ. ਇਸਦੇ ਦਰਬਾਰ ਦੇ ਉੱਤਮ ਕਵਿ 'ਵਾਣ' ਨੇ ਹਰ੍ਸਚਰਿਤ੍ਰ ਮਨੋਹਰ ਕਾਵ੍ਯ ਲਿਖਿਆ ਹੈ. ਹਰ੍ਸ ਨੇ ਆਪਣੀ ਰਾਜਧਾਨੀ ਕਨੌਜ ਬਣਾਈ. ਇਸ ਦਾ ਦੇਹਾਂਤ ਸਨ ੬੪੭ ਵਿੱਚ ਹੋਇਆ ਹੈ.
ਸਰੋਤ: ਮਹਾਨਕੋਸ਼