ਹਰਿਗੀਤਕਾ
harigeetakaa/harigītakā

ਪਰਿਭਾਸ਼ਾ

ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਮਾਤ੍ਰਾ ਪੁਰ, ਦੂਜਾ ੧੨. ਪੁਰ, ਅੰਤ ਲਘੁ ਗੁਰੁ ਅਥਵਾ ਰਗਣ- .#ਉਦਾਹਰਣ-#ਸਭਿ ਦ੍ਰੋਣ ਗਿਰਿਵਰ ਸਿਖਰ ਤਰ ਨਰ,#ਪਾਪ ਕਰਮ ਭਏ ਮਨੋ,#ਉਠ ਭਾਜ ਧਰ੍‍ਮ ਸਭਰ੍‍ਮ ਹ੍ਵੈ ਚਮਕੰਤ#ਦਾਮਨਿ ਸੋ ਮਨੋ. xx (ਕਲਕੀ)#(ਅ) ਹਰਿਗੀਤਿਕਾ ਦਾ ਦੂਜਾ ਰੂਪ ਹੈ, ਪਹਿਲਾ ਵਿਸ਼੍ਰਾਮ ੧੩. ਪੁਰ, ਦੂਜਾ ੧੫. ਪੁਰ ਅੰਤ ਰਗਣ. ਇਸ ਰੂਪ ਦਾ ਨਾਉਂ "ਸਟਪਟਾ" ਅਤੇ "ਪੈਡੀ" (ਪੈੜੀ) ਹੈ.#ਉਦਾਹਰਣ-#ਫਿਰ ਕਰ ਸਗਰੇ ਨਗਰ ਮੇ,#ਮਰਦਾਨਾ ਉਰ ਅਕੁਲਾਇਕੈ,#ਬੈਠੇ ਸ਼੍ਰੀ ਨਾਨਕ ਜਹਾਂ,#ਤਹਿ ਥਕਿਤ ਸੁ ਬੈਸ੍ਯੋ ਆਇਕੈ,#ਸ੍ਰੀ ਮੁਖ ਸੋ ਬੂਝਤ ਭਯੇ,#ਤਿਹ ਬਦਨਹਿ ਬਿਕਲ ਨਿਹਾਰਕੈ,#ਬਿਨ ਰਬਾਬ ਆਵਨ ਭਯੋ,#ਨਿਜ ਬਿਰਥਾ ਭਨਹੁ ਸੁਧਾਰਕੈ. (ਨਾਪ੍ਰ)
ਸਰੋਤ: ਮਹਾਨਕੋਸ਼