ਪਰਿਭਾਸ਼ਾ
ਸੰ. ਸੰਗ੍ਯਾ- ਰੋਸ਼ੀਰ੍ਸ ਨਾਉਂ ਦਾ ਸਫੇਦ ਚੰਦਨ, ਜਿਸ ਦੀ ਸੁਗੰਧਿ ਨਾਲ ਨੇੜੇ ਦੇ ਬਿਰਛਾਂ ਦਾ ਭੀ ਚੰਦਨ ਹੋਣਾ ਮੰਨਿਆ ਹੈ. "ਰਾਮ ਪਾਰਸ ਚੰਦਨ ਹਮ ਕਾਸਟ ਲੋਸਟੁ, ਹਰਿ ਸੰਗਿ ਹਰੀ ਸਤਿਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ." (ਧਨਾ ਮਃ ੪) ਰਾਮ ਪਾਰਸ ਅਤੇ ਹਰਿਚੰਦਨ ਹੈ, ਅਸੀਂ ਕਾਠ ਅਤੇ ਲੋਹਾ ਹਾਂ। ੨. ਇੱਕ ਸੁਰਗ ਦਾ ਬਿਰਛ. ਦੇਖੋ, ਸੁਰਤਰੁ। ੩. ਚੰਦ੍ਰਮਾ ਦੀ ਚਾਂਦਨੀ। ੪. ਕਮਲਾਂ ਦੀ ਪਰਾਗ (Pollen).
ਸਰੋਤ: ਮਹਾਨਕੋਸ਼