ਹਰਿਪੁਰ
haripura/haripura

ਪਰਿਭਾਸ਼ਾ

ਇੰਦ੍ਰ ਲੋਕ. ਸ੍ਵਰਗ। ੨. ਵਿਸਨੁ ਦਾ ਲੋਕ। ਵੈਕੁੰਠ. "ਤਾਂ ਦਿਨ ਸੋ ਸੁਖ ਜਗਤ ਮੈ ਹਰਿਪੁਰ ਮੇ ਹੂੰ ਨਾਹਿ." (ਚਰਿਤ੍ਰ ੧੦੩) ੩. ਆਕਾਸ਼ ਮੰਡਲ, ਜਿਸ ਵਿੱਚ ਹਰਿ (ਸੂਰਜ) ਦਾ ਨਿਵਾਸ ਹੈ. "ਹਰਿਪੁਰ ਪੁਰ ਸਰ." (ਰਾਮਾਵ) ਆਕਾਸ਼ ਤੀਰਾਂ ਨਾਲ ਭਰ ਗਿਆ.
ਸਰੋਤ: ਮਹਾਨਕੋਸ਼