ਪਰਿਭਾਸ਼ਾ
ਦੇਖੋ, ਗੁਲੇਰ। ੨. ਜਿਲੇ ਹਜ਼ਾਰੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਰਦਾਰ ਹਰੀ ਸਿੰਘ ਨਲਵੇ ਨੇ ਸਨ ੧੮੨੨ ਵਿੱਚ ਵਸਾਇਆ. ਦੇਖੋ, ਹਰੀ ਸਿੰਘ। ੩. ਜਿਲਾ ਫ਼ਿਰੋਜ਼ਪੁਰ, ਤਸੀਲ ਥਾਣਾ ਅਬੋਹਰ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਪੰਜਕੋਸੀ ਤੋਂ ਅੱਧ ਮੀਲ ਪੱਛਮ ਵੱਲ ਹੈ. ਇਸ ਪਿੰਡ ਤੋਂ ਉੱਤਰ ਵੱਲ ਨੇੜੇ ਹੀ "ਬਟ ਤੀਰਥ" ਨਾਮੇ ਤਾਲ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਕਲਗੀਧਰ ਦੱਖਣ ਨੂੰ ਜਾਂਦੇ ਇਸ ਥਾਂ ਵਿਰਾਜੇ ਹਨ. ਇਹ ਗੁਰਦ੍ਵਾਰਾ ਸੰਮਤ ੧੯੩੩ ਵਿੱਚ ਪ੍ਰਗਟ ਹੋਇਆ ਹੈ. ਗੁਰਦ੍ਵਾਰਾ ਚੰਗਾ ਬਣਿਆ ਹੋਇਆ ਹੈ, ਜਿਸ ਦੀ ਸੇਵਾ ਸਰਦਾਰ ਗੁਰਮੁਖ ਸਿੰਘ ਜੀ ਨੀਲੇ ਵਾਲਿਆਂ ਦੇ ਉੱਦਮ ਨਾਲ ਹੋਈ ਹੈ.
ਸਰੋਤ: ਮਹਾਨਕੋਸ਼