ਹਲੇਮੀ
halaymee/halēmī

ਪਰਿਭਾਸ਼ਾ

ਦੇਖੋ, ਹਲੀਮੀ. "ਤੀਜੈ ਹਲੇਮੀ ਚਉਥੈ ਖੈਰੀ." (ਮਾਰੂ ਸੋਲਹੇ ਮਃ ੫) ਤੀਜੀ ਨਮਾਜ਼ ਬੁਰਦਬਾਰੀ ਹੈ ਚਉਥੀ ਖਰਾਇਤ ਹੈ। ੨. ਵਿ- ਹਿਲਮਵਾਲਾ. ਨਰਮੀ ਅਤੇ ਨੰਮ੍ਰਤਾ ਵਾਲਾ. "ਇਹੁ ਹੋਆ ਹਲੇਮੀ ਰਾਜੁ ਜੀਉ." (ਸ੍ਰੀ ਮਃ ੫. ਪੈਪਾਇ) ਦੇਖੋ, ਹਿਲਮ.
ਸਰੋਤ: ਮਹਾਨਕੋਸ਼