ਪਰਿਭਾਸ਼ਾ
ਸੰ. ਸੰਗ੍ਯਾ- ਹੱਸਣਾ. ਹਾਸੀ ਕਰਨਾ। ੨. ਅ਼. [حسن] ਹ਼ਸਨ. ਵਿ- ਸੁੰਦਰ. ਮਨੋਹਰ। ੩. ਸੰਗ੍ਯਾ- ਖ਼ਲੀਫ਼ਾ ਅ਼ਲੀ ਅਤੇ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦਾ ਵਡਾ ਬੇਟਾ. ਇਹ (੧ ਮਾਰਚ ਸਨ ੬੨੫) ਹਿਜਰੀ ਸਨ ੩. ਵਿੱਚ ਜਨਮਿਆ ਅਤੇ ੪੯ ਵਿੱਚ ਮੋਇਆ. ਹਸਨ ਆਪਣੇ ਬਾਪ ਦੇ ਮਰਨ ਪਿੱਛੋਂ ਸਨ ੪੧ ਹਿਜਰੀ ਵਿੱਚ ਪੰਜਵਾਂ ਖ਼ਲੀਫ਼ਾ ਹੋਇਆ ਸੀ, ਪਰ ਛੀ ਮਹੀਨੇ ਪਿੱਛੋਂ ਖ਼ਲਾਫਤ ਨੂੰ ਅਸਤੀਫਾ ਦੇ ਦਿੱਤਾ. ਇਸ ਦੀ ਇਸਤ੍ਰੀ "ਜ਼ਆ਼ਦਹ" ਨੇ ਯਜ਼ੀਦ ਬਾਦਸ਼ਾਹ ਦੀ ਪ੍ਰੇਰਣਾ ਨਾਲ ਹਸਨ ਨੂੰ ਜ਼ਹਿਰ ਦੇ ਕੇ (੧੭ ਮਾਰਚ ਸਨ ੬੬੯ ਨੂੰ) ਮਾਰ ਦਿੱਤਾ. ਹਸਨ ਦੇ ੨੦. ਬੱਚੇ ਹੋਏ ਜਿਨ੍ਹਾਂ ਵਿੱਚੋਂ ੧੫. ਬੇਟੇ ਅਤੇ ੫. ਬੇਟੀਆਂ ਸਨ. ਹਸਨ ਅਤੇ ਹੁਸੈਨ ਦੀ ਔਲਾਦ ਦੇ ਲੋਕ "ਸੱਯਦ" (ਸੈਯਦ) ਅਤੇ ਮੀਰ ਕਹਾਉਂਦੇ ਹਨ, ਸੋ ਪੈਗੰਬਰ ਦੀ ਅੰਸ਼ ਹੋਣ ਕਰਕੇ ਮੁਸਲਮਾਨਾਂ ਵਿੱਚ ਸਨਮਾਨ ਪਾਉਂਦੇ ਹਨ. ਦੇਖੋ, ਹੁਸੈਨ। ੪. ਦੇਖੋ, ਧੁਨੀ (ਖ)
ਸਰੋਤ: ਮਹਾਨਕੋਸ਼