ਹਸਨ ਖ਼ਾਂ
hasan khaan/hasan khān

ਪਰਿਭਾਸ਼ਾ

ਲਲਾਬੇਗ ਸਿਪਹਸਾਲਰ ਦਾ ਭੇਜਿਆ ਹੋਇਆ ਭੇਤੀਆ, ਜੋ ਗੁਰੂਸਰ ਮੇਹਰਾਜ (ਜਿਲਾ ਫਿਰੋਜਪੁਰ) ਦੇ ਮੁਕਾਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਭੇਤ ਲੈਣ ਗਿਆ ਸੀ. ਇਹ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਸਾਦਿਕ ਹੋ ਗਿਆ. ਗੁਰੂ ਸਾਹਿਬ ਦੇ ਵਰਦਾਨ ਕਰਕੇ ਇਸ ਨੂੰ ਸ਼ਾਹਜਹਾਂ ਵੱਲੋਂ ਉੱਚੀ ਪਦਵੀ ਮਿਲੀ.
ਸਰੋਤ: ਮਹਾਨਕੋਸ਼