ਹਾਕਲਾ
haakalaa/hākalā

ਪਰਿਭਾਸ਼ਾ

ਇੱਕ ਛੰਦ. ਇਸਦਾ ਨਾਉਂ ਸੁਧਾਧਰ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੪. ਮਾਤ੍ਰਾ. ਪਹਿਲਾ ਵਿਸ਼੍ਰਾਮ ੯. ਪੁਰ, ਦੂਜਾ ੫. ਪੁਰ, ਅੰਤ ਦੋ ਗੁਰੁ.#ਉਦਾਹਰਣ-#ਗਲ ਮਾਲਾ ਤਿਲਕ, ਲਿਲਾਟੰ,#ਦੁਇ ਧੋਤੀ ਬਸਤ੍ਰ, ਕਪਾਟੰ. xxx#(ਵਾਰ ਆਸਾ)#ਅਣਮੜਿਆ ਮੰਦਲ ਬਾਜੈ।#ਬਿਨ ਸਾਵਨ ਘਨਹਰ ਗਾਜੈ।#ਬਾਦਲ ਬਿਨ ਵਰਖਾ ਹੋਈ।#ਜਉ ਤੱਤੁ ਬਿਚਾਰੈ ਕੋਈ. (ਸੋਰ ਨਾਮਦੇਵ) ੨. ਦੇਖੋ, ਹਕਲਾ.
ਸਰੋਤ: ਮਹਾਨਕੋਸ਼