ਹਾਡਸਨ
haadasana/hādasana

ਪਰਿਭਾਸ਼ਾ

W. S. R. Hodson. ਇਹ ਪਾਦਰੀ ਜਾਰਜ ਹਾਡਸਨ ਦਾ ਪੁਤ੍ਰ ਸੀ. ਇਸ ਦਾ ਜਨਮ ੧੯. ਮਾਰਚ ਸਨ ੧੮੨੧ ਨੂੰ ਇੰਗਲੈਂਡ ਵਿੱਚ ਹੋਇਆ. ਇਸ ਨੇ ਪਲਟਨ ਵਿੱਚ ਨੌਕਰ ਹੋ ਕੇ ਸਿੱਖਾਂ ਨਾਲ ਮੁਦਕੀ ਸਬਰਾਉਂ ਆਦਿਕ ਥਾਵਾਂ ਪੁਰ ਲੜਾਈ ਕੀਤੀ. ਬਦਦਿਆਨਤੀ ਦੇ ਕਲੰਕ ਨਾਲ ਇਹ ਨੌਕਰੀਓਂ ਹਟਾਇਆ ਗਿਆ. ਸਨ ੧੮੫੭ ਦੇ ਗ਼ਦਰ ਵਿੱਚ ਇਸ ਨੇ ਚੰਗੀ ਸੇਵਾ ਦਿਖਾਈ, ਜਿਸ ਤੋਂ ਇਹ ਇੱਕ ਰਸਾਲੇ ਦਾ ਸਰਦਾਰ ਥਾਪਿਆ ਗਿਆ ਅਰ ਉਸ ਦਾ ਨਾਉਂ "ਹਾਡਸਨ ਹੌਰਸ" (Hodson Horse) ਹੋਇਆ. ਹਾਡਸਨ ਬਹੁਤ ਬੇਰਹਮ ਸੀ. ਇਸ ਨੇ ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਪੁੱਤਾਂ ਸਮੇਤ ਹੁਮਾਯੂੰ ਦੇ ਮਕਬਰੇ ਤੋਂ ਫੜਿਆ ਸੀ ਅਤੇ ਸ਼ਾਹਜ਼ਾਦਿਆਂ ਨੂੰ ਹੱਥੀਂ ਮਰਾਨ ਦੀ ਕਲੰਕ ਮੱਥੇ ਲਿਆ.#ਹਾਡਸਨ ੧੧. ਮਾਰਚ ੧੮੫੮ ਨੂੰ ਬੇਗਮ ਕੋਠੀ ਦੇ ਹੱਲੇ ਵਿੱਚ ਲਖਨਊ ਮਾਰਿਆ ਗਿਆ.
ਸਰੋਤ: ਮਹਾਨਕੋਸ਼