ਹਾਡਾ
haadaa/hādā

ਪਰਿਭਾਸ਼ਾ

ਇੱਕ ਰਾਜਪੂਤ ਜਾਤਿ. ਚੌਹਾਨ ਵੰਸ਼ ਵਿੱਚ ਚੌਹਾਨ ਤੋਂ ੧੫੬ ਵੀਂ ਪੀੜ੍ਹੀ "ਭਾਨੁਰਾਜ" ਪ੍ਰਤਾਪੀ ਰਾਜਾ ਹੋਇਆ, ਜੋ ਦੁਰਗਾ ਦਾ ਵਡਾ ਭਗਤ ਸੀ. ਇੱਕ ਦਿਨ ਸ਼ਿਕਾਰ ਗਏ ਭਾਨੁਰਾਜ ਨੂੰ ਜੰਗਲ ਵਿੱਚ "ਗਭੀਰ" ਰਾਖਸ਼ ਨੇ ਖਾ ਲਿਆ. ਦੁਰਗਾ ਨੇ ਭਾਨੁਰਾਜ ਦੀਆਂ ਹੱਡੀਆਂ ਨੂੰ ਇੱਕਠਾ ਕਰਕੇ ਆਪਣੀ ਸ਼ਕਤੀ ਨਾਲ ਪ੍ਰਾਣ ਦਿੱਤੇ ਅਤੇ ਉਸ ਦੀ ਸੰਗ੍ਯਾ ਹੱਡ (ਹਾਡਾ) ਥਾਪੀ. ਭਾਨੁਰਾਜ ਤੋਂ ਚਲੀ ਰਾਜਪੂਤ ਕੁਲ "ਹਾਡਾ" ਪ੍ਰਸਿੱਧ ਹੈ, ਜਿਸ ਵਿੱਚ ਮਹਾਰਾਉ ਬੂੰਦੀ ਹਨ. (ਦੇਖੋ, ਮੁਰਾਰੀਦਾਨ ਕ੍ਰਿਤ ਡਿੰਗਲ ਕੋਸ਼) "ਗਾਡਾ ਚਲੈ ਨ ਹਾਡਾ ਚਲ ਹੈ." (ਵਿਚਿਤ੍ਰ) ਗੱਡਿਆ ਹੋਇਆ ਥੰਮ੍ਹ ਭਾਵੇਂ ਚਲੇ ਪਰ ਰਾਜਪੂਤ ਜੰਗ ਤੋਂ ਨਹੀਂ ਚਲਦਾ. "ਹਾਡਾ ਆਲਮ ਚੰਦ ਹੈ." (ਭਾਗੁ) ੨. ਕਾਂਗੜੇ ਦੇ ਜਿਲੇ ਇੱਕ ਮਜੂਰ ਪੇਸ਼ਾ ਜਾਤਿ.
ਸਰੋਤ: ਮਹਾਨਕੋਸ਼