ਪਰਿਭਾਸ਼ਾ
ਜਿਲੇ ਗੁੱਜਰਾਂਵਾਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਅਕਬਰ ਬਾਦਸ਼ਾਹ ਦੇ ਮਾਲੀ ਅਹੁਦੇਦਾਰ ਹ਼ਾਫ਼ਿਜ ਨੇ ਵਸਾਇਆ ਹੈ. ਇਹ ਵਜੀਰਾਬਾਦ ਤੋਂ ਵੀਹ ਕੋਹ ਪੱਛਮ ਵੱਲ ਖਾਸ ਰੇਲਵੇ ਸਟੇਸ਼ਨ ਹੈ. ਕਸ਼ਮੀਰ ਤੋਂ ਹਟਦੇ ਹੋਏ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਥਾਂ ਵਿਰਾਜੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਚਾਲੀ ਘੁਮਾਉਂ ਜ਼ਮੀਨ ਹਾਫਿਜਾਬਾਦ ਵਿੱਚ ਅਤੇ ੨੮ ਘੁਮਾਉਂ ਪਿੰਡ ਬਟੇਰੇ ਵਿੱਚ ਸਿੱਖ ਰਾਜ ਸਮੇਂ ਦੀ ਹੈ. ੧੫. ਹਾੜ ਨੂੰ ਮੇਲਾ ਲਗਦਾ ਹੈ.
ਸਰੋਤ: ਮਹਾਨਕੋਸ਼