ਹਾਯਲ
haayala/hāyala

ਪਰਿਭਾਸ਼ਾ

ਅ਼. [حایل] ਹ਼ਾਯਲ. ਵਿ- ਵਿੱਚ ਆਜਾਣ ਵਾਲਾ. ਰੋਕਣ ਵਾਲਾ. ਵਿਘਨਕਰਤਾ। ੨. ਬਦਲੇ ਹੋਏ ਰੰਗ ਵਾਲਾ. "ਭ੍ਰਿਤ ਮਿਤ ਪੂਤ ਪਠਾਇ, ਰਾਜਾ ਅਤਿ ਹਾਯਲ ਭਯੋ." (ਚਰਿਤ੍ਰ ੧੧੪) ੩. ਅ਼. [ہایل] ਹੌਲ (ਭੈ) ਦਾਇਕ. ਭਯੰਕਰ. ਡਰਾਵਣਾ.
ਸਰੋਤ: ਮਹਾਨਕੋਸ਼