ਹਾਰੀ
haaree/hārī

ਪਰਿਭਾਸ਼ਾ

ਸੰ. ਸੰਗ੍ਯਾ- ਜੂਏ ਆਦਿਕ ਬਾਜੀਆਂ ਵਿੱਚ ਹਾਰਨ ਦੀ ਕ੍ਰਿਯਾ. ਹਾਰ. ਪਰਾਜੈ। ੨. ਮੁਸਾਫਰਾਂ ਦਾ ਟੋਲਾ. ਯਾਤ੍ਰੀਆਂ ਦਾ ਝੁੰਡ। ੩. ਮੋਤੀ। ੪. ਸੰ. हारिन ਵਿ- ਲੈ ਜਾਣ ਵਾਲਾ। ੫. ਚੁਰਾਉਣ ਵਾਲਾ। ੬. ਜਿਸ ਨੇ ਹਾਰ ਪਹਿਨਿਆ ਹੈ. ਹਾਰ (ਮਾਲਾ) ਵਾਲਾ। ੭. ਮਨੋਹਰ. ਦਿਲ ਚੁਰਾਉਣ ਵਾਲਾ. "ਜਿਨਿ ਦੀਏ ਭ੍ਰਾਤ ਪੁਤ ਹਾਰੀ." (ਰਾਮ ਅਃ ਮਃ ੫) ਹਾਰੀ ਸ਼ਬਦ ਸ਼ਾਇਦ ਇੱਥੇ "ਹਰਾ" ਦਾ ਰੂਪਾਂਤਰ ਹੈ. ਦੇਖੋ, ਹਰਾ ੬.। ੮. ਅਗਨਿ, ਜੋ ਦੇਵਤਿਆਂ ਨੂੰ ਬਲਿ ਪਹੁਚਾਉਂਦਾ ਹੈ। ੯. ਪ੍ਰਤ੍ਯ- ਵਾਲੀ. "ਪ੍ਰੇਮਾ ਭਗਤਿ ਉਪਾਵਨਹਾਰੀ, ਹਾਰੀ ਨਿੰਦਕ ਬ੍ਰਿੰਦਨ ਦਾਹ" (ਗੁਪ੍ਰਸੂ) ਨਿੰਦਕ ਦਾਹੁਣ ਨੂੰ ਹਾਰੀ (ਅਗਨਿ). ੧੦. ਸਿੰਧੀ. ਹਲ ਵਾਹੁਣ ਵਾਲਾ. ਹਾਲੀ.
ਸਰੋਤ: ਮਹਾਨਕੋਸ਼