ਹਾਰੂੰ
haaroon/hārūn

ਪਰਿਭਾਸ਼ਾ

ਅ਼. [ہارون] Aaron. ਹਜਰਤ ਮੂਸਾ ਦਾ ਵਡਾ ਭਾਈ, ਜਿਸ ਦੀ ਗਿਣਤੀ ਨਬੀਆਂ ਵਿੱਚ ਹੈ. ਇਹ ਮੂਸਾ ਦੇ ਹੁਕਮਾਂ ਦੀ ਪੂਰੀ ਤਾਮੀਲ ਕਰਦਾ ਅਤੇ ਉਸ ਦਾ ਨਾਇਬ ਸੀ।#੨. ਹਜਰਤ ਈਸਾ ਦਾ ਮਾਮਾ, ਮੇਰੀ (ਮਰਯਮ) ਦਾ ਭਾਈ. ਇਹ ਹੰਨਾ ਦੇ ਉਦਰ ਤੋਂ ਇਮਰਾਨ ਦਾ ਪੁਤ੍ਰ ਸੀ. ਕਿਤਨਿਆਂ ਦਾ ਖਿਆਲ ਹੈ ਕਿ ਹਾਰੂੰ ਮੇਰੀ ਦਾ ਸੰਬੰਧ ਵਿੱਚ ਭਾਈ ਨਹੀਂ ਸੀ, ਕਿੰਤੂ ਇੱਕ ਪਵਿਤ੍ਰਾਤਮਾ ਪੁਰਖ ਧਰਮਭਾਈ ਸੀ।#੩. ਅੱਬਾਸਵੰਸ਼ੀ ਹਾਰੂੰ [ہاروُن الرشید] ਪੰਜਵਾਂ ਖ਼ਲੀਫ਼ਾ ਸੀ, ਜੋ ੨੦. ਮਾਰਚ ਸਨ ੭੬੩ ਨੂੰ ਪੈਦਾ ਹੋਇਆ ਅਤੇ ਆਪਣੇ ਬਾਪ ਮਹਦੀ ਦੇ ਮਰਣ ਪੁਰ ਸਨ ੭੮੬ ਵਿੱਚ ਬਗਦਾਦ ਦੀ ਗੱਦੀ ਤੇ ਬੈਠਾ. ਇਹ ਵਡਾ ਪ੍ਰਤਾਪੀ ਬਾਦਸ਼ਾਹ ਹੋਇਆ ਹੈ. ਇਸ ਦਾ ਦੇਹਾਂਤ ਖੁਰਾਸਾਨ ਵਿੱਚ ੨੪ ਮਾਰਚ ਸਨ ੮੦੯ ਨੂੰ ਹੋਇਆ. ਹਾਰੂੰ ਦਾ ਮਕਬਰਾ ਤੂਸ (ਮਸ਼ਹਦ) ਵਿੱਚ ਹੈ.#ਭਾਈ ਸੰਤੋਖ ਸਿੰਘ ਨੇ ਨਾਨਕ ਪ੍ਰਕਾਸ਼ ਉੱਤਰਾਰਧ ਦੇ ੧੬. ਵੇਂ ਅਧ੍ਯਾਯ ਵਿੱਚ ਹਾਰੂੰ ਨੂੰ ਕਾਰੂੰ ਦਾ ਭਾਈ ਲਿਖਿਆ ਹੈ ਜੋ ਗਲਤ ਹੈ, ਐਸੇ ਹੀ ਕਾਰੂੰ ਦੀ ਕਥਾ ਭੀ ਮਨਘੜਤ ਹੈ. ਦੇਖੋ, ਕਾਰੂੰ.
ਸਰੋਤ: ਮਹਾਨਕੋਸ਼