ਪਰਿਭਾਸ਼ਾ
ਸੰ. ਧਾ- ਜਾਣਾ. ਪ੍ਰੇਰਣਾ. ਭੇਜਣਾ. ਦੁਖੀ ਹੋਣਾ. ਵਧਣਾ। ੨. ਵ੍ਯ- ਨਿਸ਼ਚਯ. ਯਕੀਨ। ੩. ਕਾਰਣ. ਸਬਬ। ੪. ਸ਼ਬਦ ਦੇ ਅੰਤ ਹਿ ਸ਼ਬਦ ਹੈ (ਅਸ੍ਤਿ) ਅਰਥ ਭੀ ਬੋਧਨ ਕਰਦਾ ਹੈ. "ਕਿ ਅਤਾਪਹਿ, ਕਿ ਅਥਾਪਹਿ." (ਗ੍ਯਾਨ) ੫. ਪੁਰਾਣੀ ਪੰਜਾਬੀ ਵਿੱਚ ਦੁਲਾਈਆਂ ਦੀ ਆਵਾਜ "ਹਿ" ਦਿੰਦਾ ਹੈ. ਯਥਾ- ਜਪੈ ਦੀ ਥਾਂ ਜਪਹਿ, ਕਰੈ ਦੀ ਥਾਂ ਕਰਹਿ ਆਦਿਕ। ੬. ਸ਼ਬਦ ਦੇ ਅੰਤ ਹਿ ਦੂਜੀ ਅਤੇ ਸੱਤਵੀਂ ਵਿਭਕਤੀ (ਕਾਰਕ) ਦਾ ਅਰਥ ਭੀ ਬੋਧਨ ਕਰਦਾ ਹੈ, ਜੈਸੇ- "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ) ਜਿਸ ਨੂੰ ਜਗਾਕੇ. "ਮਨਹਿ ਨ ਕੀਜੈ ਰੋਸੁ." (ਰਾਮ ਨਾਮਦੇਵ) ਮਨ ਵਿੱਚ ਰੋਸ ਨ ਕੀਜੈ.
ਸਰੋਤ: ਮਹਾਨਕੋਸ਼