ਪਰਿਭਾਸ਼ਾ
ਬੰਗਾਲ ਦੇ ਰਾਜਾ ਧਵਲਚੰਦ੍ਰ ਦੇ ਦਰਬਾਰ ਦੇ ਕਵਿ ਨਾਰਾਯਣ ਦਾ ਰਚਿਆ ਹੋਇਆ ਸੰਸਕ੍ਰਿਤਭਾਸਾ ਵਿੱਚ ਨੀਤਿਗ੍ਰੰਥ, ਜਿਸ ਵਿੱਚ ਹਿਤ ਭਰੇ ਉਪਦੇਸ਼ ਹਨ. ਇਸਦਾ ਅਨੇਕ ਬੋਲੀਆਂ ਵਿੱਚ ਉਲਥਾ ਹੋ ਗਿਆ ਹੈ. ਸਕੂਲਾਂ ਵਿੱਚ ਇਸ ਦੀ ਪੜ੍ਹਾਈ ਭੀ ਹੁੰਦੀ ਹੈ। ੨. ਹਿੱਤ (ਪਿਆਰ) ਦਾ ਉਪਦੇਸ਼. ਹਿਤਭਰੀ ਸਿਖ੍ਯਾ.
ਸਰੋਤ: ਮਹਾਨਕੋਸ਼