ਹੀਰੇ ਨਾਲ ਹੀਰਾ ਵਿੰਨ੍ਹਣਾ
heeray naal heeraa vinnhanaa/hīrē nāl hīrā vinnhanā

ਪਰਿਭਾਸ਼ਾ

ਕ੍ਰਿ- ਹੀਰਾ ਸਖਤ ਹੁੰਦਾ ਹੈ, ਉਸ ਦੇ ਵੇਧਨ ਅਤੇ ਛੇਦਨ ਵਾਸਤੇ ਹੀਰੇ ਦਾ ਹੀ ਔਜ਼ਾਰ ਵਰਤੀਦਾ ਹੈ. ਭਾਵ ਇਹ ਹੈ ਕਿ ਜੀਵਾਤਮਾ ਦੀ ਉਪਾਧੀ ਦੂਰ ਕਰਨ ਲਈ ਸ਼ੁੱਧ ਬ੍ਰਹਮ ਦੇ ਗ੍ਯਾਨ ਦਾ ਚਮਤਕਾਰ ਹੀ ਸਹਾਇਕ ਹੁੰਦਾ ਹੈ. "ਹੀਰੈ ਹੀਰਾਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ." (ਆਸਾ ਕਬੀਰ).
ਸਰੋਤ: ਮਹਾਨਕੋਸ਼