ਹੁ
hu/hu

ਪਰਿਭਾਸ਼ਾ

ਸੰ. ਧਾ- ਯਗ੍ਯ ਕਰਨਾ. ਖਾਣਾ. ਤ੍ਰਿਪਤ ਕਰਨਾ. ਭੇਜਣਾ. ਲੈਣਾ। ੨. ਪੁਰਾਣੀ ਪੰਜਾਬੀ ਵਿੱਚ ਹੋੜੇ (ੋ) ਦੀ ਥਾਂ ਹੁ ਅੱਖਰ ਆਉਂਦਾ ਹੈ. ਜੈਸੇ ਕਰੋ ਦੀ ਥਾਂ ਕਰਹੁ, ਜਪੋ ਦੀ ਥਾਂ ਜਪਹੁ ਆਦਿ. "ਮੇਰੀ ਹਰਹੁ ਬਿਪਤ ਜਨ ਕਰਹੁ ਸੁਭਾਈ." (ਗਉ ਰਵਿਦਾਸ) ੩. ਵ੍ਯ- ਨਿਸ਼ਚਯ. ਯਕੀਨਨ. "ਭਰਮੁ ਭੇਦੁ ਭਉ ਕਬਹੁ ਨ ਛੂਟਸਿ." (ਭੈਰ ਮਃ ੧) ੪. ਪੰਚਮੀ ਵਿਭਕ੍ਤਿ ਦਾ ਅਰਥ ਭੀ ਹੁ ਦਿੰਦਾ ਹੈ. ਸੇ. ਤੋਂ. "ਪਰੇਤਹੁ ਕੀਤੋਨੁ ਦੇਵਤਾ." (ਵਾਰ ਗਉ ੨. ਮਃ ੫)
ਸਰੋਤ: ਮਹਾਨਕੋਸ਼