ਪਰਿਭਾਸ਼ਾ
ਫ਼ਾ. [حُکمنامہ] ਹ਼ੁਕਮਨਾਮਹ. ਸੰਗ੍ਯਾ- ਆਗ੍ਯਾਪਤ੍ਰ. ਉਹ ਖ਼ਤ ਜਿਸ ਵਿੱਚ ਹੁਕਮ ਲਿਖਿਆ ਹੋਵੇ। ੨. ਸ਼ਾਹੀ ਫੁਰਮਾਨ। ੩. ਸਤਿਗੁਰੂ ਦਾ ਆਗ੍ਯਾਪਤ੍ਰ. ਦੇਖੋ, ਤਿਲੋਕ ਸਿੰਘ.#ਗੁਰੂ ਸਾਹਿਬਾਨ ਦੇ ਸਮੇਂ ਜੋ ਸਤਿਗੁਰਾਂ ਦੇ ਆਗ੍ਯਾਪਤ੍ਰ ਸਿੱਖਾਂ ਵੱਲ ਭੇਜੇ ਜਾਂਦੇ ਸਨ, ਉਨ੍ਹਾਂ ਦੀ 'ਹੁਕਮਨਾਮਾ' ਸੰਗ੍ਯਾ- ਸੀ. ਮਾਤਾ ਸੁੰਦਰੀ ਜੀ ਭੀ ਸੰਗਤਿ ਨੂੰ ਹੁਕਮਨਾਮੇ ਜਾਰੀ ਕਰਦੇ ਰਹੇ ਹਨ. ਗੁਰੂਪੰਥ ਦੇ ਪ੍ਰਬੰਧ ਵਿੱਚ ਚਾਰ ਤਖਤਾਂ ਤੋਂ ਭੀ ਹੁਕਮਨਾਮੇ ਭੇਜੇ ਜਾਂਦੇ ਰਹੇ ਅਤੇ ਹੁਣ ਜਾਰੀ ਹੁੰਦੇ ਹਨ.
ਸਰੋਤ: ਮਹਾਨਕੋਸ਼