ਹੁਤ
huta/huta

ਪਰਿਭਾਸ਼ਾ

ਸੰਗ੍ਯਾ- ਤਰਕ. ਹੁੱਜਤ। ੨. ਵ੍ਯ- ਭੂਤਕਾਲ ਬੋਧਕ. "ਅੰਬਰ ਚਹੀਯਤ ਹੁਤ ਗਿਰ੍ਯੋ." (ਪੰਪ੍ਰ) ਗਿਰਿਆ ਚਾਹੀਦਾ ਸੀ। ੩. ਵਰਤਮਾਨ ਕਾਲ ਬੋਧਕ. "ਆਦਿ ਮੱਧ ਅਰ ਅੰਤ ਹੁਤੇ, ਹੁਤਹੈ ਪੁਨ ਹੋਨਮ." (ਭਾਗੁ ਕ) ੪. ਸੰ. ਵਿ- ਹਵਨ ਕੀਤਾ ਹੋਇਆ। ੫. ਸੰਗ੍ਯਾ- ਹੋਮ.
ਸਰੋਤ: ਮਹਾਨਕੋਸ਼