ਪਰਿਭਾਸ਼ਾ
ਫ਼ਾ. [ہُما] ਸੰਗ੍ਯਾ- ਇੱਕ ਕਲਪਿਤ ਪੰਛੀ, ਜਿਸ ਦੀ ਛਾਉਂ ਹੇਠ ਆਉਣ ਤੋਂ ਭਾਗ ਦਾ ਉਦੇ ਹੋਣਾ ਮੰਨਿਆ ਹੈ. ਇਹ ਪੰਛੀ ਸਦਾ ਆਕਾਸ਼ ਵਿੱਚ ਹੀ ਵਿਚਰਦਾ ਹੈ. "ਪਰ ਹੁਮਾਉ ਸੰਗ ਲਾਗ੍ਯੋ ਕਾਨਾ." (ਗੁਪ੍ਰਸੂ)¹"ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ." (ਜਫਰ) ੨. [ہمای] ਈਰਾਨ ਦੇ ਬਾਦਸ਼ਾਹ ਬਹਿਮਨ ਦੀ ਬੇਟੀ, ਜਿਸ ਦਾ ਪੁਤ੍ਰ ਦਾਰਾਬ ਸੀ। ੩. ਭਾਈ ਸੰਤੋਖ ਸਿੰਘ ਨੇ ਹੁਮਾਯੂੰ ਨੂੰ ਹੁਮਾਉ ਲਿਖਿਆ ਹੈ. "ਦਿੱਲੀ ਕਾ ਹੁਮਾਉ ਭਾ ਸਾਹੂ." (ਗੁਪ੍ਰਸੂ) ਦੇਖੋ, ਹੁਮਾਯੂੰ.
ਸਰੋਤ: ਮਹਾਨਕੋਸ਼