ਪਰਿਭਾਸ਼ਾ
ਸੰਗ੍ਯਾ- ਸ਼ੋਰ ਸ਼ਰਾਬਾ. ਰੌਲਾ ਗੌਲਾ. ਧੂਮ ਧਾਮ ਦੀ ਧੁਨਿ. "ਬਾਰਿ ਵਿਡਾਨੜੈ ਹੁੰਮਸ ਧੁੰਮਸ, ਕੂਕਾ ਪਈਆ ਰਾਹੀ." (ਵਾਰ ਗੂਜ ੨. ਮਃ ੫) ਵਿਡੰਬਨ (ਮੋਹਨ) ਕਰਨ ਵਾਲੇ ਮਾਇਵੀ ਲੋਕਾਂ ਦੇ ਦਰਵਾਜ਼ੇ ਵਡੀ ਧੂਮ ਧਾਮ ਅਤੇ ਰਾਹ ਵਿੱਚ ਕੂਕਾਂ ਪੈਂਦੀਆਂ ਹਨ. ਭਾਵ ਹਰਖ ਸੋਗ ਨਾਲ ਗ੍ਰਸੇ ਰਹਿੰਦੇ ਹਨ.
ਸਰੋਤ: ਮਹਾਨਕੋਸ਼