ਹੈਦਰੀ ਝੰਡਾ
haitharee jhandaa/haidharī jhandā

ਪਰਿਭਾਸ਼ਾ

ਵਿ- ਹੈਦਰ (ਅ਼ਲੀ) ਦੇ ਨਾਉਂ ਦਾ ਝੰਡਾ. ਅਲੀ ਦਾ ਨਿਸ਼ਾਨ. ਮਜਹਬੀ ਜੰਗ (ਜਹਾਦ) ਕਰਨ ਲਈ ਮੁਸਲਮਾਨਾਂ ਦਾ ਖੜਾ ਕੀਤਾ ਨਿਸ਼ਾਨ। ੨. ਬੰਦੇ ਬਹਾਦੁਰ ਦੇ ਪੰਜਾਬ ਵਿੱਚ ਦੜਕਣ ਵੇਲੇ ਸਾਰਾ ਮਾਝਾ ਮੁਗਲ ਰਾਜ ਦੇ ਵਿਰੁੱਧ ਉਠ ਪਿਆ ਸੀ. ਲਹੌਰ ਦੇ ਸੂਬੇ ਦੀ ਕਮਜ਼ੋਰੀ ਵੇਖਕੇ ਮੁਲਾਣਿਆਂ ਨੇ ਸਿੱਖਾਂ ਦਾ ਮੁਕਾਬਲਾ ਕਰਨ ਲਈ ਅਗਵਾਈ ਆਪਣੇ ਹੱਥ ਲੈ ਲਈ ਅਤੇ ਆਪਣੀ ਫੌਜ ਦੇ ਅੱਗੇ ਅੱਗੇ ਹੈਦਰੀ ਝੰਡਾ ਕੀਤਾ. ਇਸ ਜੰਗ ਦਾ ਨਾਉਂ ਹੀ "ਹੈਦਰੀ ਝੰਡੇ ਵਾਲਾ ਜੰਗ" ਹੋ ਗਿਆ. ਇਹ ਘਟਨਾ ਸੰਮਤ ੧੭੬੭ ਦੀ ਹੈ. ਦੇਖੋ, ਇਸਲਾਮ ਖ਼ਾਂ.
ਸਰੋਤ: ਮਹਾਨਕੋਸ਼