ਪਰਿਭਾਸ਼ਾ
ਜਿਲਾ ਗੁਰਦਾਸਪੁਰ, ਤਸੀਲ ਬਟਾਲਾ ਦਾ ਇੱਕ ਪਿੰਡ, ਜਿਸ ਤੋਂ ਅੱਧ ਮੀਲ ਪੂਰਵ ਵੱਲ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਬਾਰਠ ਤੋਂ ਗੁਰੂ ਕੇ ਬਾਗ (ਘੁੱਕੇਵਾਲੀ) ਵੱਲ ਜਾਂਦੇ ਇੱਥੇ ਵਿਰਾਜੇ ਹਨ. ਇਸ ਗੁਰਦ੍ਵਾਰੇ ਨਾਲ ੯੩ ਘੁਮਾਉਂ ਜ਼ਮੀਨ (੮੮ ਘੁਮਾਉਂ ਇੱਥੇ ਅਤੇ ਪੰਜ ਘੁਮਾਉਂ ਵਾਲੇਵਾਲ ਪਿੰਡ ਵਿੱਚ) ਹੈ. ਰੇਲਵੇ ਸਟੇਸ਼ਨ ਬਟਾਲੇ ਤੋਂ ਉੱਤਰ ਸਾਢੇ ਤਿੰਨ ਮੀਲ ਦੇ ਕਰੀਬ ਹੈ.
ਸਰੋਤ: ਮਹਾਨਕੋਸ਼