ਹੋਲਾ ਮਹੱਲਾ
holaa mahalaa/holā mahalā

ਪਰਿਭਾਸ਼ਾ

ਸੰਗ੍ਯਾ- ਹਮਲਾ ਅਤੇ ਜਾਯ ਹਮਲਾ. ਹੱਲਾ ਅਤੇ ਹੱਲੇ ਦੀ ਥਾਂ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧਵਿਦ੍ਯਾ ਵਿੱਚ ਨਿਪੁੰਨ ਕਰਨ ਲਈ ਇਹ ਰੀਤਿ ਚਲਾਈ ਸੀ ਕਿ ਦੋ ਦਲ ਬਣਾਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ. ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ (Manoeuvre) ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖ੍ਯਾ ਦਿੰਦੇ ਸੇ, ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ਦੇ ਸਨ, ਦੇਖੋ, ਹੋਲ ਗੜ੍ਹ ਅਤੇ ਮਹੱਲਾ.
ਸਰੋਤ: ਮਹਾਨਕੋਸ਼