ਹ੍ਰਿਦੈਸੰਘਾਤ
hrithaisanghaata/hridhaisanghāta

ਪਰਿਭਾਸ਼ਾ

ਦਿਲ ਨੂੰ ਸਦਮਾ. ਹਿਰਦੇ (ह्रदय ) ਨੂੰ ਸੱਟ ਕਈ ਤਰਾਂ ਵੱਜਦੀ ਹੈ. ਪੱਥਰ ਸੋਟਾ ਮੁੱਕਾ ਲੱਗਣ ਤੋਂ ਅਥਵਾ ਡਿੱਗਣ ਤੋਂ. ਇਸੇ ਤਰਾਂ ਸੰਬੰਧੀ ਦੇ ਵਿਜੋਗ, ਸ਼ੋਕ ਅਤੇ ਭੈਦਾਇਕ ਖਬਰ ਤੋਂ ਹਿਰਦੇ ਨੂੰ ਚੋਟ ਲਗਦੀ ਹੈ. ਸੋ ਜੇਹੇ ਕਾਰਣ ਨਾਲ ਜੇਹੀ ਦਸ਼ਾ ਹੋਵੇ ਉਸ ਦੇ ਅਨੁਸਾਰ ਇਲਾਜ ਕਰਨ ਤੋਂ ਦਿਲ ਨੂੰ ਆਰਾਮ ਹੁੰਦਾ ਹੈ.#ਜਿਸ ਦੇ ਹਿਰਦੇ ਨੂੰ ਜਾਦਾ ਸ਼ਰਾਬ ਪੀਣ, ਬਹੁਤ ਗਰਮ ਮਸਾਲੇ ਖਾਣ ਅਰ ਹੱਦੋਂ ਵਧਕੇ ਮੁਸ਼ੱਕਤ ਕਰਨ ਤੋਂ ਸਦਮਾ ਹੋਇਆ ਹੈ, ਉਸ ਨੂੰ ਚਾਹੀਏ ਕਿ ਦਿਲ ਨੂੰ ਤਾਕਤ ਦੇਣ ਵਾਲੀ ਗਿਜਾ ਖਾਵੇ ਅਤੇ ਸਦਾ ਪ੍ਰਸੰਨ ਰਹੇ.#ਕਾਲੇ ਮਿਰਗ ਦੇ ਸਿੰਗ ਦੀ ਸੰਪੁਟ ਕਰਕੇ ਕੀਤੀ ਹੋਈ ਭਸਮ ਜੇ ਥੋੜੀ ਮਿਕਦਾਰ ਵਿੱਚ ਗਊ ਦੇ ਘੀ ਨਾਲ ਮਿਲਾਕੇ ਖਾਧੀ ਜਾਵੇ, ਤਾਂ ਹ੍ਰਿਦੈਸੰਘਾਤ ਦੂਰ ਕਰਦੀ ਹੈ. "ਅਰਧਸਿਰਾ ਅਰ ਹ੍ਰਿਦੈਸੰਘਾਤਾ." (ਚਰਿਤ੍ਰ ੪੦੫)
ਸਰੋਤ: ਮਹਾਨਕੋਸ਼