ਹੜੱਪਾ
harhapaa/harhapā

ਪਰਿਭਾਸ਼ਾ

ਸੰਗ੍ਯਾ- ਹੜੱਪਣ ਦੀ ਕ੍ਰਿਯਾ। ੨. ਜਿਲਾ ਮਾਂਟਗੁਮਰੀ ਦਾ ਇੱਕ ਨਗਰ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਲਤਾਨ ਵੱਲ ਵਿਚਰਦੇ ਹੋਏ ਵਿਰਾਜੇ ਹਨ. ਗੁਰੁਦ੍ਵਾਰੇ ਦਾ ਨਾਉਂ "ਨਾਨਕਸਰ" ਹੈ. ਦੇਖੋ, ਨਾਨਕ ਸਰ ਨੰਃ ੩.#ਇੱਥੇ ਇੱਕ ਪੁਰਾਣਾ ਥੇਹ ਖੋਦਣ ਤੋਂ ਬਹੁਤ ਪੁਰਾਣੀਆਂ ਚੀਜ਼ਾਂ ਨਿਕਲ ਰਹੀਆਂ ਹਨ, ਜਿਨ੍ਹਾਂ ਨੂੰ ਵੇਖਕੇ ਵਿਦ੍ਵਾਨਾਂ ਨੇ ਅਨੁਮਾਨ ਲਾਇਆ ਹੈ ਕਿ ਇਹ ਵਸਤੂਆਂ ਈਸਾ ਦੇ ਜਨਮ ਤੋਂ ੩੦੦੦ ਵਰ੍ਹੇ ਪਹਿਲਾਂ ਦੀਆਂ ਹਨ.
ਸਰੋਤ: ਮਹਾਨਕੋਸ਼